ਇਥੋਪੀਆ

Context of ਇਥੋਪੀਆ

ਇਥੋਪੀਆ (ਗੇ'ਏਜ਼: ኢትዮጵያ ਇਤਯੋਪਿਆ), ਦਫ਼ਤਰੀ ਤੌਰ ਉੱਤੇ ਇਥੋਪੀਆ ਦਾ ਸੰਘੀ ਲੋਕਤੰਤਰੀ ਗਣਰਾਜ, ਅਫ਼ਰੀਕਾ ਦੇ ਸਿੰਗ ਵਿੱਚ ਵਸਿਆ ਦੇਸ਼ ਹੈ ਅਤੇ ਦੁਨੀਆ ਦਾ ਸਭ ਤੋਂ ਵੱਧ ਅਬਾਦੀ ਵਾਲਾ ਧਰਤੀ ਨਾਲ ਘਿਰਿਆ ਹੋਇਆ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਏਰੀਟਰੀਆ, ਪੂਰਬ ਵੱਲ ਜੀਬੂਤੀ ਅਤੇ ਸੋਮਾਲੀਆ, ਪੱਛਮ ਵੱਲ ਸੂਡਾਨ ਅਤੇ ਦੱਖਣੀ ਸੂਡਾਨ ਅਤੇ ਦੱਖਣ ਵੱਲ ਕੀਨੀਆ ਨਾਲ ਲੱਗਦੀਆਂ ਹਨ। ਇਹ ਅਫ਼ਰੀਕੀ ਮਹਾਂਦੀਪ ਉੱਤੇ ਦੂਜਾ ਸਭ ਤੋਂ ਵੱਧ ਅਬਾਦੀ (84,320,000) ਵਾਲਾ ਅਤੇ ਦਸਵਾਂ ਸਭ ਤੋਂ ਵੱਧ ਖੇਤਰਫਲ (1,100,000 ਵਰਗ ਕਿ.ਮੀ.) ਵਾਲਾ ਦੇਸ਼ ਹੈ। ਇਸ ਦੀ ਰਾਜਧਾਨੀ ਅਦਿਸ ਅਬਬਾ ਅਫ਼ਰੀਕਾ ਦੀ ਸਿਆਸੀ ਰਾਜਧਾਨੀ ਕਹੀ ਜਾਂਦੀ ਹੈ।

ਇਥੋਪੀਆ ਵਿਗਿਆਨੀਆਂ ਵਿੱਚ ਮਨੁੱਖੀ ਹੋਂਦ ਲਈ ਜਾਣੀਆਂ-ਪਛਾਣੀਆਂ ਸਭ ਤੋਂ ਪੁਰਾਣੀਆਂ ਥਾਵਾਂ ਵਿੱਚੋਂ ਇੱਕ ਹੈ। ਇਹ ਉਹ ਖੇਤਰ ਹੋ ਸਕਦਾ ਹੈ ਜਿੱਥੋਂ ਮਾਨਵ ਜਾਤੀ ਦੇ ਲੋਕਾਂ ਨੇ ਸਭ ਤੋਂ ਪਹਿਲਾਂ ਮੱਧ-ਪੂਰਬ ਅਤੇ ਉਸ ਤੋਂ ਅਗਾਂਹ ਜਾਣ ਲਈ ਕਦਮ ਪੁੱਟੇ। ਇਹ ਆਪਣੇ ਇਤਿਹਾਸ ਦੇ ਜ਼ਿਆਦਾਤਰ ਹਿੱਸੇ ਲਈ 1974 ਵਿੱਚ ਹੇਲ ਸੇਲਾਸੀ ਦੇ ਆਖਰੀ ਰਾਜਕੁੱਲ ਖਤਮ ਹੋਣ ਤੱਕ ਇੱਕ ਰਾਜਤੰਤਰ ਸੀ ਅਤੇ ਇਥੋਪੀਆਈ ਰਾਜਕੁੱਲ ਆਪਣੀਆਂ ਜੜ੍ਹਾਂ 2 ਈਸਾ ਪੂਰਵ ਤੱਕ ਉਲੀਕਦਾ ਹੈ। ਰੋਮ, ਇਰਾਨ, ਚੀਨ ਅਤੇ ਭਾਰਤ ਸਮੇਤ, ਆਕਸੁਮ ਦਾ ਰਾਜ ਤੀਜੀ ਸ਼ਤਾਬਦੀ ਦੀ ਮਹਾਨ ਤਾਕਤਾਂ 'ਚੋਂ ਇੱਕ ਸੀ ਅਤੇ ਚੌਥੀ ਸਦੀ 'ਚ ਇਸਾਈਅਤ ਨੂ...ਵਧੇਰੇ ਪੜ੍ਹੋ

ਇਥੋਪੀਆ (ਗੇ'ਏਜ਼: ኢትዮጵያ ਇਤਯੋਪਿਆ), ਦਫ਼ਤਰੀ ਤੌਰ ਉੱਤੇ ਇਥੋਪੀਆ ਦਾ ਸੰਘੀ ਲੋਕਤੰਤਰੀ ਗਣਰਾਜ, ਅਫ਼ਰੀਕਾ ਦੇ ਸਿੰਗ ਵਿੱਚ ਵਸਿਆ ਦੇਸ਼ ਹੈ ਅਤੇ ਦੁਨੀਆ ਦਾ ਸਭ ਤੋਂ ਵੱਧ ਅਬਾਦੀ ਵਾਲਾ ਧਰਤੀ ਨਾਲ ਘਿਰਿਆ ਹੋਇਆ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਏਰੀਟਰੀਆ, ਪੂਰਬ ਵੱਲ ਜੀਬੂਤੀ ਅਤੇ ਸੋਮਾਲੀਆ, ਪੱਛਮ ਵੱਲ ਸੂਡਾਨ ਅਤੇ ਦੱਖਣੀ ਸੂਡਾਨ ਅਤੇ ਦੱਖਣ ਵੱਲ ਕੀਨੀਆ ਨਾਲ ਲੱਗਦੀਆਂ ਹਨ। ਇਹ ਅਫ਼ਰੀਕੀ ਮਹਾਂਦੀਪ ਉੱਤੇ ਦੂਜਾ ਸਭ ਤੋਂ ਵੱਧ ਅਬਾਦੀ (84,320,000) ਵਾਲਾ ਅਤੇ ਦਸਵਾਂ ਸਭ ਤੋਂ ਵੱਧ ਖੇਤਰਫਲ (1,100,000 ਵਰਗ ਕਿ.ਮੀ.) ਵਾਲਾ ਦੇਸ਼ ਹੈ। ਇਸ ਦੀ ਰਾਜਧਾਨੀ ਅਦਿਸ ਅਬਬਾ ਅਫ਼ਰੀਕਾ ਦੀ ਸਿਆਸੀ ਰਾਜਧਾਨੀ ਕਹੀ ਜਾਂਦੀ ਹੈ।

ਇਥੋਪੀਆ ਵਿਗਿਆਨੀਆਂ ਵਿੱਚ ਮਨੁੱਖੀ ਹੋਂਦ ਲਈ ਜਾਣੀਆਂ-ਪਛਾਣੀਆਂ ਸਭ ਤੋਂ ਪੁਰਾਣੀਆਂ ਥਾਵਾਂ ਵਿੱਚੋਂ ਇੱਕ ਹੈ। ਇਹ ਉਹ ਖੇਤਰ ਹੋ ਸਕਦਾ ਹੈ ਜਿੱਥੋਂ ਮਾਨਵ ਜਾਤੀ ਦੇ ਲੋਕਾਂ ਨੇ ਸਭ ਤੋਂ ਪਹਿਲਾਂ ਮੱਧ-ਪੂਰਬ ਅਤੇ ਉਸ ਤੋਂ ਅਗਾਂਹ ਜਾਣ ਲਈ ਕਦਮ ਪੁੱਟੇ। ਇਹ ਆਪਣੇ ਇਤਿਹਾਸ ਦੇ ਜ਼ਿਆਦਾਤਰ ਹਿੱਸੇ ਲਈ 1974 ਵਿੱਚ ਹੇਲ ਸੇਲਾਸੀ ਦੇ ਆਖਰੀ ਰਾਜਕੁੱਲ ਖਤਮ ਹੋਣ ਤੱਕ ਇੱਕ ਰਾਜਤੰਤਰ ਸੀ ਅਤੇ ਇਥੋਪੀਆਈ ਰਾਜਕੁੱਲ ਆਪਣੀਆਂ ਜੜ੍ਹਾਂ 2 ਈਸਾ ਪੂਰਵ ਤੱਕ ਉਲੀਕਦਾ ਹੈ। ਰੋਮ, ਇਰਾਨ, ਚੀਨ ਅਤੇ ਭਾਰਤ ਸਮੇਤ, ਆਕਸੁਮ ਦਾ ਰਾਜ ਤੀਜੀ ਸ਼ਤਾਬਦੀ ਦੀ ਮਹਾਨ ਤਾਕਤਾਂ 'ਚੋਂ ਇੱਕ ਸੀ ਅਤੇ ਚੌਥੀ ਸਦੀ 'ਚ ਇਸਾਈਅਤ ਨੂੰ ਮੁਲਕੀ ਧਰਮ ਦੇ ਰੂਪ 'ਚ ਅਪਣਾਉਣ ਵਾਲੀ ਪਹਿਲੀ ਪ੍ਰਮੁੱਖ ਸਲਤਨਤ ਸੀ।

More about ਇਥੋਪੀਆ

Map