ਤਾਲਿਨ (ਇਸਤੋਨੀਆਈ ਉਚਾਰਨ: [ˈtɑlʲˑinˑ]) ਇਸਤੋਨੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦਾ ਕੁੱਲ ਖੇਤਰਫਲ 159.2 ਵਰਗ ਕਿ.ਮੀ. ਅਤੇ ਅਬਾਦੀ 419,830 ਹੈ। ਇਹ ਦੇਸ਼ ਦੇ ਉੱਤਰ ਵਿੱਚ ਫ਼ਿਨਲੈਂਡ ਦੀ ਖਾੜੀ ਦੇ ਤਟ ਉੱਤੇ ਸਥਿਤ ਹੈ ਜੋ ਹੈਲਸਿੰਕੀ ਤੋਂ 50 ਕਿ.ਮੀ. ਦੱਖਣ, ਸਟਾਕਹੋਮ ਦੇ ਪੂਰਬ ਅਤੇ ਸੇਂਟ ਪੀਟਰਸਬਰਗ ਦੇ ਪੱਛਮ ਵੱਲ ਸਥਿਤ ਹੈ। ਇਸ ਦਾ ਪੁਰਾਣਾ ਨਗਰ ਯੁਨੈਸਕੋ ਦੇ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਲ ਹੈ। ਇਸਨੂੰ ਵਿਸ਼ਵੀ ਸ਼ਹਿਰ ਮੰਨਿਆ ਜਾਂਦਾ ਹੈ ਅਤੇ ਇਹ ਦੁਨੀਆ ਦੇ ਦਸ ਸਭ ਤੋਂ ਡਿਜੀਟਲ ਸ਼ਹਿਰਾਂ ਵਿੱਚੋਂ ਇੱਕ ਹੈ। ਇਹ ਤੁਰਕੂ, ਫ਼ਿਨਲੈਂਡ ਸਮੇਤ 2011 ਦੀ ਯੂਰਪੀ ਸੱਭਿਆਚਾਰਕ ਰਾਜਧਾਨੀ ਸੀ।
ਇਹ ਉੱਤਰੀ ਯੂਰਪ ਦੀ ਸਭ ਤੋਂ ਪੁਰਾਣੀ ਰਾਜਧਾਨੀ ਹੈ। 13ਵੀਂ ਸਦੀ ਤੋਂ ਲੈ ਕੇ 1917 ਤੱਕ ਇਸਨੂੰ ਰੇਵਾਲ ਕਿਹਾ ਜਾਂਦਾ ਸੀ।
Photographies by:
Zones
Statistics: Position (field_position)
2169
Statistics: Rank (field_order)
43903
ਨਵੀਂ ਟਿੱਪਣੀ ਸ਼ਾਮਿਲ ਕਰੋ