ਸਵਿਟਜ਼ਰਲੈਂਡ

Context of ਸਵਿਟਜ਼ਰਲੈਂਡ
ਸਵਿਟਜ਼ਰਲੈਂਡ (ਜਰਮਨ: (die) Schweiz (ਡੀ) ਸ਼ਵਾਇਤਸ, ਫਰਾਂਸਿਸੀ: (la) Suisse (ਲਿਆ) ਸੁਈਸ, ਲਾਤੀਨੀ: Helvetia ਕੋਨਫੋਦੇਰਾਤਿਓ ਹੇਲਵੇਤੀਆ), ਜਿਸਦਾ ਪੂਰਾ ਨਾਂ ਸ੍ਵਿਸ ਰਾਜਮੰਡਲ (Swiss Confederation) ਹੈ, ਇੱਕ ਸੰਘੀ ਗਣਤੰਤਰ ਹੈ ਜੋ ਕਿ ੨੬ ਕੈਂਟਨਾਂ (ਪ੍ਰਾਂਤਾਂ) ਵਿੱਚ ਵੰਡਿਆ ਹੋਇਆ ਹੈ ਅਤੇ ਬਰਨ ਇਸ ਸੰਘ ਦਾ ਕੇਂਦਰ ਹੈ। ਇਹ ਦੇਸ਼ ਪੱਛਮੀ ਯੂਰਪ ਵਿੱਚ ਸਥਿਤ ਹੈ ਜਿਸਦੀਆਂ ਸੀਮਾਵਾਂ ਉੱਤਰ ਵੱਲ ਜਰਮਨ, ਪੱਛਮ ਵੱਲ ਫ਼੍ਰਾਂਸ, ਦੱਖਣ ਵੱਲ ਇਟਲੀ ਅਤੇ ਪੂਰਬ ਵੱਲ ਔਸਟ੍ਰੀਆ ਅਤੇ ਲੀਖਟਨਸ਼ਟਾਈਨ ਨਾਲ ਲੱਗਦੀਆਂ ਹਨ । ਸਵਿਟਜ਼ਰਲੈਂਡ ਭੂਗੋਲਿਕ ਤੌਰ ਤੇ ਐਲਪਜ਼ ਪਹਾੜਾਂ, ਸ੍ਵਿਸ ਪਠਾਰ ਅਤੇ ਜੂਰਾ ਪਹਾੜੀਆਂ ਵਿੱਚ ਵੰਡਿਆ ਹੋਇਆ ਹੈ। ਇਸਦਾ ਕੁਲ ਖ਼ੇਤਰਫ਼ਲ ੪੧,੨੮੫ ਵਰਗ ਕਿ. ਮੀ. ਹੈ। ਚਾਹੇ ਐਲਪਜ਼ ਪਰਬਤਾਂ ਨੇ ਦੇਸ਼ ਦਾ ਸਭ ਤੋਂ ਵੱਧ ਹਿੱਸਾ ਘੇਰਿਆ ਹੋਇਆ ਹੈ, ਪਰ ਕੁੱਲ ੮੦ ਲੱਖ ਦੀ ਅਬਾਦੀ ਵਿੱਚੋਂ ਜ਼ਿਆਦਾਤਰ ਸ੍ਵਿਸ ਪਠਾਰ ਤੇ ਕੇਂਦਰਤ ਹੈ, ਜਿੱਥੇ ਬਹੁਤ ਸਾਰੇ ਵੱਡੇ ਸ਼ਹਿਰ ਵਸੇ ਹੋਏ ਹਨ । ਇਹਨਾਂ ਵਿੱਚੋਂ ਦੋ ਸ਼ਹਿਰ, ਜਨੇਵਾ ਅਤੇ ਜ਼ਿਊਰਿਖ ਤਾਂ ਵਿਸ਼ਵ-ਪ੍ਰਸਿੱਧ ਆਰਥਿਕ ਕੇਂਦਰ ਹਨ । ੲਿਸ ਦੇਸ਼ ਨੂੰ 'ਯੂਰਪ ਦਾ ਖੇਡ ਦਾ ਮੈਦਾਨ' ਵੀ ਕਿਹਾ ਜਾਂਦਾ ਹੈ।
ਸ੍ਵਿਸ ਰਾਜਮੰਡਲ ਦਾ ਬਹੁਤੇਰਾ ਇਤਿਹਾਸ ਸ਼ਸਤਰਧਾਰੀ ਨਿਰਪੱਖਤਾ ਵਾਲਾ ਹੈ। ੧੮੧੫ ਤੋਂ ਲੈ ਕੇ ਅੱਜ ਤੱਕ ਇਸਨੇ ਅੰਤਰ-ਰਾਸ਼ਟਰੀ ਪੱਧਰ ਤੇ ਕੋਈ ਜੰਗ ਨਹੀਂ ਲੜੀ ਅਤੇ...ਵਧੇਰੇ ਪੜ੍ਹੋ
ਸਵਿਟਜ਼ਰਲੈਂਡ (ਜਰਮਨ: (die) Schweiz (ਡੀ) ਸ਼ਵਾਇਤਸ, ਫਰਾਂਸਿਸੀ: (la) Suisse (ਲਿਆ) ਸੁਈਸ, ਲਾਤੀਨੀ: Helvetia ਕੋਨਫੋਦੇਰਾਤਿਓ ਹੇਲਵੇਤੀਆ), ਜਿਸਦਾ ਪੂਰਾ ਨਾਂ ਸ੍ਵਿਸ ਰਾਜਮੰਡਲ (Swiss Confederation) ਹੈ, ਇੱਕ ਸੰਘੀ ਗਣਤੰਤਰ ਹੈ ਜੋ ਕਿ ੨੬ ਕੈਂਟਨਾਂ (ਪ੍ਰਾਂਤਾਂ) ਵਿੱਚ ਵੰਡਿਆ ਹੋਇਆ ਹੈ ਅਤੇ ਬਰਨ ਇਸ ਸੰਘ ਦਾ ਕੇਂਦਰ ਹੈ। ਇਹ ਦੇਸ਼ ਪੱਛਮੀ ਯੂਰਪ ਵਿੱਚ ਸਥਿਤ ਹੈ ਜਿਸਦੀਆਂ ਸੀਮਾਵਾਂ ਉੱਤਰ ਵੱਲ ਜਰਮਨ, ਪੱਛਮ ਵੱਲ ਫ਼੍ਰਾਂਸ, ਦੱਖਣ ਵੱਲ ਇਟਲੀ ਅਤੇ ਪੂਰਬ ਵੱਲ ਔਸਟ੍ਰੀਆ ਅਤੇ ਲੀਖਟਨਸ਼ਟਾਈਨ ਨਾਲ ਲੱਗਦੀਆਂ ਹਨ । ਸਵਿਟਜ਼ਰਲੈਂਡ ਭੂਗੋਲਿਕ ਤੌਰ ਤੇ ਐਲਪਜ਼ ਪਹਾੜਾਂ, ਸ੍ਵਿਸ ਪਠਾਰ ਅਤੇ ਜੂਰਾ ਪਹਾੜੀਆਂ ਵਿੱਚ ਵੰਡਿਆ ਹੋਇਆ ਹੈ। ਇਸਦਾ ਕੁਲ ਖ਼ੇਤਰਫ਼ਲ ੪੧,੨੮੫ ਵਰਗ ਕਿ. ਮੀ. ਹੈ। ਚਾਹੇ ਐਲਪਜ਼ ਪਰਬਤਾਂ ਨੇ ਦੇਸ਼ ਦਾ ਸਭ ਤੋਂ ਵੱਧ ਹਿੱਸਾ ਘੇਰਿਆ ਹੋਇਆ ਹੈ, ਪਰ ਕੁੱਲ ੮੦ ਲੱਖ ਦੀ ਅਬਾਦੀ ਵਿੱਚੋਂ ਜ਼ਿਆਦਾਤਰ ਸ੍ਵਿਸ ਪਠਾਰ ਤੇ ਕੇਂਦਰਤ ਹੈ, ਜਿੱਥੇ ਬਹੁਤ ਸਾਰੇ ਵੱਡੇ ਸ਼ਹਿਰ ਵਸੇ ਹੋਏ ਹਨ । ਇਹਨਾਂ ਵਿੱਚੋਂ ਦੋ ਸ਼ਹਿਰ, ਜਨੇਵਾ ਅਤੇ ਜ਼ਿਊਰਿਖ ਤਾਂ ਵਿਸ਼ਵ-ਪ੍ਰਸਿੱਧ ਆਰਥਿਕ ਕੇਂਦਰ ਹਨ । ੲਿਸ ਦੇਸ਼ ਨੂੰ 'ਯੂਰਪ ਦਾ ਖੇਡ ਦਾ ਮੈਦਾਨ' ਵੀ ਕਿਹਾ ਜਾਂਦਾ ਹੈ।
ਸ੍ਵਿਸ ਰਾਜਮੰਡਲ ਦਾ ਬਹੁਤੇਰਾ ਇਤਿਹਾਸ ਸ਼ਸਤਰਧਾਰੀ ਨਿਰਪੱਖਤਾ ਵਾਲਾ ਹੈ। ੧੮੧੫ ਤੋਂ ਲੈ ਕੇ ਅੱਜ ਤੱਕ ਇਸਨੇ ਅੰਤਰ-ਰਾਸ਼ਟਰੀ ਪੱਧਰ ਤੇ ਕੋਈ ਜੰਗ ਨਹੀਂ ਲੜੀ ਅਤੇ ੨੦੦੨ ਤੱਕ ਸੰਯੁਕਤ ਰਾਸ਼ਟਰ ਦਾ ਮੈਂਬਰ ਵੀ ਨਹੀਂ ਸੀ । ਪਰ ਇਹ ਦੇਸ਼ ਕਿਰਿਆਸ਼ੀਲ ਪ੍ਰਦੇਸੀ ਨੀਤੀ ਰੱਖਦਾ ਹੈ ਅਤੇ ਦੁਨੀਆਂ ਭਰ ਵਿੱਚ ਹੋਣ ਵਾਲੇ ਅਮਨ ਸਥਾਪਤ ਕਰਨ ਵਾਲੇ ਯਤਨਾਂ ਵਿੱਚ ਹਿੱਸਾ ਲੈਂਦਾ ਹੈ। ਸਵਿਟਜ਼ਰਲੈਂਡ "ਰੈੱਡ ਕ੍ਰਾਸ" ਦੀ ਜਨਮ-ਭੂਮੀ ਹੈ। ਇੱਥੇ ਸੰਯੁਕਤ ਰਾਸ਼ਟਰ ਦਾ ਦੂਜਾ ਸਭ ਤੋਂ ਵੱਡਾ ਦਫ਼ਤਰ ਹੈ। ਯੂਰਪੀ ਪੱਧਰ 'ਤੇ ਇਹ 'ਯੂਰਪੀ ਮੁਕਤ ਕਾਰੋਬਾਰ ਸੰਗਠਨ' (European Free Trade Association) ਦਾ ਸੰਸਥਾਪਕ ਮੈਂਬਰ ਅਤੇ 'ਸ਼ੰਜੰ ਖ਼ੇਤਰ' (Schengen Area) ਦਾ ਹਿੱਸਾ ਹੈ। ਜ਼ਿਕਰਯੋਗ ਹੈ ਕਿ ਇਹ ਯੂਰਪੀ ਸੰਘ ਅਤੇ ਯੂਰਪੀ ਆਰਥਿਕ ਖ਼ੇਤਰ ਦੋਵਾਂ ਦਾ ਹੀ ਮੈਂਬਰ ਨਹੀਂ ਹੈ।
ਸਵਿਟਜ਼ਰਲੈਂਡ ਪ੍ਰ੍ਤੀ-ਵਿਅਕਤੀ ਆਮਦਨ ਦੇ ਹਿਸਾਬ ਨਾਲ ਵਿਸ਼ਵ ਦੇ ਸਭ ਤੋਂ ਅਮੀਰ ਦੇਸ਼ਾਂ 'ਚੋਂ ਇੱਕ ਹੈ ਅਤੇ ਇਸਦੀ ਪ੍ਤੀ-ਬਾਲਗ਼ ਸੰਪਤੀ (ਵਿੱਤੀ ਅਤੇ ਅਣ-ਵਿੱਤੀ) ਸਾਰੇ ਮੁਲਕਾਂ ਤੋਂ ਵੱਧ ਹੈ। ਦੁਨੀਆਂ ਵਿੱਚ ਸਭ ਤੋਂ ਵੱਧ ਗੁਣਵੱਤਾ ਵਾਲੀ ਜ਼ਿੰਦਗੀ ਵਾਲੇ ਸ਼ਹਿਰਾਂ ਵਿੱਚੋਂ ਜ਼ਿਊਰਿਖ ਅਤੇ ਜਨੇਵਾ ਕ੍ਰਮਵਾਰ ਦੂਜੇ ਤੇ ਅੱਠਵੇਂ ਦਰਜੇ ਤੇ ਹਨ । ਇਸਦਾ ਸੰਕੇਤਕ ਸਮੁੱਚੀ ਘਰੇਲੂ ਉਤਪਾਦਨ ਵਿਸ਼ਵ ਵਿੱਚ ਉੱਨੀਵੇਂ ਸਥਾਨ ਤੇ ਹੈ ਅਤੇ ਖ਼ਰੀਦ ਸ਼ਕਤੀ ਸਮਾਨਤਾ ਛੱਤੀਵੇਂ ਸਥਾਨ ਤੇ ਹੈ। ਇਹ ਮਾਲ ਦੇ ਆਯਾਤ ਅਤੇ ਨਿਰਯਾਤ ਦੇ ਮਾਮਲੇ ਵਿੱਚ ਕ੍ਰਮਵਾਰ ਅਠ੍ਹਾਰਵੇਂ ਅਤੇ ਵੀਹਵੇਂ ਸਥਾਨ ਤੇ ਹੈ।
ਸਵਿਟਜ਼ਰਲੈਂਡ ਭਾਸ਼ਾਈ ਅਤੇ ਸੱਭਿਆਚਾਰਕ ਅਧਾਰ ਤੇ ਤਿੰਨ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ : ਜਰਮਨ, ਫ਼ਰਾਂਸੀਸੀ ਅਤੇ ਇਤਾਲਵੀ ਜਿਸ ਵਿੱਚ ਰੋਮਾਂਸ਼ ਬੋਲਣ ਵਾਲੇ ਇਲਾਕੇ ਵੀ ਜੁੜਦੇ ਹਨ । ਇਸੇ ਕਰਕੇ ਸ੍ਵਿਸ ਲੋਕ, ਜਿਹਨਾਂ 'ਚੋਂ ਜ਼ਿਆਦਾਤਰ ਜਰਮਨ ਬੋਲਦੇ ਹਨ, ਕੋਈ ਸਾਂਝੀ ਨਸਲ ਜਾਂ ਭਾਸ਼ਾ ਦੀ ਪਹਿਚਾਣ ਦੇ ਭਾਵ ਨਾਲ ਰਾਸ਼ਟਰ ਨਹੀਂ ਬਣਾਉਂਦੇ । ਦੇਸ਼ ਨਾਲ ਸੰਬੰਧਤ ਹੋਣ ਦੀ ਡਾਢੀ ਸਮਝ ਸਾਂਝੇ ਇਤਿਹਾਸਕ ਪਿਛੋਕੜ, ਸਾਝੀਆਂ ਕਦਰਾਂ (ਸੰਘਵਾਦ ਅਤੇ ਸਪੱਸ਼ਟ ਲੋਕਤੰਤਰ) ਅਤੇ ਐਲਪਾਈਨ ਪ੍ਰਤੀਕਵਾਦ ਤੋਂ ਉਪਜਦੀ ਹੈ। ਸ੍ਵਿਸ ਰਾਜਮੰਡਲ ਦੀ ਸਥਾਪਨਾ ਰਵਾਇਤੀ ਤੌਰ ਤੇ ੧ ਅਗਸਤ ੧੨੯ ੧ ਨੂੰ ਮਿਥੀ ਗਈ ਹੈ। ਇਸੇ ਦਿਨ ਹੀ ਸ੍ਵਿਸ ਰਾਸ਼ਟਰ ਦਿਵਸ ਮਨਾਇਆ ਜਾਂਦਾ ਹੈ।