Context of ਸੁਡਾਨ

ਸੁਡਾਨ (ਅਰਬੀ: السودان, ਅਲ-ਸੁਦਾਨ), ਅਧਿਕਾਰਕ ਤੌਰ ਉੱਤੇ ਸੁਡਾਨ ਦਾ ਗਣਰਾਜ (ਅਰਬੀ: جمهورية السودان, ਜਮਹੂਰੀਅਤ ਅਲ-ਸੁਦਾਨ) ਅਤੇ ਕਈ ਵੇਰ ਉੱਤਰੀ ਸੁਡਾਨ ਵੀ, ਉੱਤਰੀ ਅਫ਼ਰੀਕਾ ਦਾ ਇੱਕ ਅਰਬ ਮੁਲਕ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਮਿਸਰ, ਉੱਤਰ-ਪੂਰਬ ਵੱਲ ਲਾਲ ਸਾਗਰ, ਪੂਰਬ ਵੱਲ ਇਰੀਤਰੀਆ ਅਤੇ ਇਥੋਪੀਆ, ਦੱਖਣ ਵੱਲ ਦੱਖਣੀ ਸੁਡਾਨ, ਦੱਖਣ-ਪੱਛਮ ਵੱਲ ਮੱਧ ਅਫ਼ਰੀਕੀ ਗਣਰਾਜ, ਪੱਛਮ ਵੱਲ ਚਾਡ ਅਤੇ ਉੱਤਰ-ਪੱਛਮ ਵੱਲ ਲੀਬੀਆ ਨਾਲ ਲੱਗਦੀਆਂ ਹਨ। ਨੀਲ ਦਰਿਆ ਇਸਨੂੰ ਪੂਰਬੀ ਅਤੇ ਪੱਛਮੀ ਅੱਧ-ਹਿੱਸਿਆਂ ਵਿੱਚ ਵੰਡਦਾ ਹੈ। ਇਸ ਦੀ ਅਬਾਦੀ ਨੀਲ ਘਾਟੀ ਦੇ ਸਥਾਨਕ ਵਾਸੀਆਂ ਅਤੇ ਅਰਬੀ ਪਰਾਇਦੀਪ ਦੇ ਪ੍ਰਵਾਸੀਆਂ ਦੇ ਵੰਸ਼ਾਂ ਦਾ ਸੁਮੇਲ ਹੈ। ਅਰਬਵਾਦ ਨੇ ਇਸ ਦੇਸ਼ ਵਿੱਚ ਅਰਬੀ ਸੱਭਿਆਚਾਰ ਅਤੇ ਇਸਲਾਮ ਨੂੰ ਬਹੁਤ ਪ੍ਰਚੱਲਤ ਕਰ ਦਿੱਤਾ ਹੈ। ਇਸੇ ਕਾਰਨ ਇਸਨੂੰ ਕਈ ਵੇਰ ਮੱਧ ਪੂਰਬ ਦਾ ਹਿੱਸਾ ਮੰਨਿਆ ਜਾਂਦਾ ਹੈ।

Where can you sleep near ਸੁਡਾਨ ?

Booking.com

Destinations close to ਸੁਡਾਨ ?

444.680 visits in total, 9.074 Points of interest, 403 Destinations, 95 visits today.